Friday, June 21, 2024

ਯੋਗ ਅੱਜ ਦੁਨੀਆਂ ਭਰ ਵਿੱਚ ਲੋਕਾਂ ਦੀ ਪਹਿਲੀ ਪਸੰਦ- ਰਜਨੀਸ਼ ਧੀਮਾਨ

 ਯੋਗਾ ਹੁਣ ਪੂਰੀ ਦੁਨੀਆ 'ਤੇ ਭਾਰਤੀ ਸੰਸਕ੍ਰਿਤੀ ਦੀ ਅਮਿੱਟ ਛਾਪ ਛੱਡ ਰਿਹਾ ਹੈ



ਲੁਧਿਆਣਾ 21 ਜੂਨ ( ਵਿਕਰਮ ਸੈਣੀ )ਭਾਰਤੀ ਜਨਤਾ ਪਾਰਟੀ ਵੱਲੋਂ ਯੋਗ ਦਿਵਸ ਸਬੰਧੀ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮਹਾਨਗਰ ਦੇ ਵੱਖ-ਵੱਖ ਮੰਡਲਾਂ ਵੱਲੋਂ ਯੋਗਾ ਕੈਂਪਸ ਲਗਾਇਆ ਗਿਆ, ਜਿਸ ਵਿੱਚ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਵੀ ਕੀਤਾ ਗਿਆ।  ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਦੱਸਿਆ ਕਿ ਸਾਡੇ ਪੁਰਖਿਆਂ ਨੇ ਜੌ ਸਾਨੂੰ ਦਿਤਾ ਹੈ।ਉਹ ਪੂਰੀ ਮਾਨਵਤਾ ਦੇ ਕਲਿਆਣ ਲਈ ਹੈ।ਯੋਗ ਸਭ ਦੇ ਲਈ ਹੈ।ਇਸ ਵਿੱਚ ਕੋਈ ਭੇਦ ਭਾਵ ਨਹੀਂ ਹੈ।ਯੋਗ ਨੂੰ ਪੁਰਾਤਨ ਭਾਰਤੀ ਕਲਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।  ਭਾਰਤੀ ਜੀਵਨ ਵਿੱਚ ਸਕਾਰਾਤਮਕਤਾ ਅਤੇ ਊਰਜਾ ਨੂੰ ਬਣਾਈ ਰੱਖਣ ਲਈ ਯੋਗਾ ਨੂੰ ਮਹੱਤਵ ਪੂਰਨ ਮੰਨਦੇ ਹਨ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਵਿੱਚ ਯੋਗਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਲੋਕਾਂ ਨੂੰ ਤਣਾਅ ਤੋਂ ਮੁਕਤ ਕਰਨਾ ਹੈ।  ਯੋਗ ਭਾਰਤੀ ਗਿਆਨ ਦੀ ਪੰਜ ਹਜ਼ਾਰ ਸਾਲ ਪੁਰਾਣੀ ਵਿਰਾਸਤ ਹੈ, ਜਿਸ ਦੇ ਮੋਢੀ ਮਹਾਰਿਸ਼ੀ ਪਤੰਜਲੀ ਨੂੰ ਮੰਨਿਆ ਜਾਂਦਾ ਹੈ।  ਯੋਗ ਸਾਧਨਾ ਵਿੱਚ ਜੀਵਨਸ਼ੈਲੀ ਦਾ ਪੂਰਨ ਤੱਤ ਸ਼ਾਮਿਲ ਕੀਤਾ ਗਿਆ ਹੈ।ਯੋਗ ਦੇ ਨਾਲ ਸਾਨੂੰ ਸ਼ਕਤੀ ਮਿਲਦੀ ਹੈ ਅੱਜ ਦੁਨੀਆਂ ਭਰ ਵਿੱਚ ਯੋਗ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ।ਇਸ ਮੌਕੇ ਸਮੂਹ  ਭਾਜਪਾ ਵਰਕਰਾਂ  ਨੇ ਆਪਣੇ ਆਪਣੇ ਪਾਰਕਾਂ ਵਿੱਚ ਅਤੇ ਆਪਣੇ ਘਰਾਂ ਵਿੱਚ ਯੋਗ ਕੀਤਾ

No comments:

Post a Comment