
ਸ੍ਰੀ ਮੁਕਤਸਰ ਸਾਹਿਬ,20 ਫਰਵਰੀ ( ਮਨਿੰਦਰ ਸਿੰਘ ਢਿੱਲੋਂ,ਰਾਜਿੰਦਰ ਸਿੰਘ ਸਾਂਘਾ ) ਸ੍ਰੋਮਣੀ ਕਮੇਟੀ ਨੂੰ ਨਰੈਣੂ ਸੋਚ ਤੋਂ ਅਜਾਦbb ਕਰਵਾਉਣ ਲਈ ਪੰਥਕ ਮੁੱਦਿਆਂ ,ਸਮੱਸਿਆਵਾਂ, ਚਣੌਤੀਆਂ, ਬੇਅਦਬੀ ਕਾਂਡ, 328 ਪਾਵਨ ਸਰੂਪਾਂ ਦੇ ਇਨਸਾਫ ਲਈ ਤਖ਼ਤ ਸਾਹਿਬਾਨਾ ਦੀ ਮਾਣ ਮਰਿਯਾਦਾ, ਜਥੇਦਾਰ ਸਾਹਿਬਾਨ ਦੇ ਸਤਿਕਾਰ ਦੀ ਬਹਾਲੀ ਲਈ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਜੋ ਪੰਥਕ ਅਕਾਲੀ ਲਹਿਰ ਦੇ ਆਗੂ ਹਨ ਨਾਲ ਵਿਸ਼ੇਸ਼ ਤੌਰ ਤੇ ਜਥੇਦਾਰ ਸਾਹਿਬ ਦੀ ਰਿਹਾਇਸ਼ ਤੇ ਪਹੁੰਚ ਕੇ ਕੀਤੀ। ਮੁਲਾਕਾਤ ਨੇ ਇਕ ਨਵਾਂ ਇਤਿਹਾਸ ਸਿਰਜਿਆ। ਸਿੱਖ ਚਿੰਤਕਾ ਵੱਲੋਂ ਅਚਨਚੇਤੀ ਮੁਲਾਕਾਤ ਨੂੰ ਬਹੁਤ ਗਹਿਰਾਈ ਨਾਲ ਲਿਆ ਜਾ ਰਿਹਾ ਹੈ ਜਿਸ ਦੇ ਸਾਰਥਿਕ ਸਿੱਟੇ ਨਿਕਲਣ ਦੀ ਉਮੀਦ ਨੇ ਜਨਮ ਲਿਆ ਹੈ। ਇਸ ਮੁਲਾਕਾਤ ਦੌਰਾਨ ਵੱਖ ਵੱਖ ਮੁੱਦਿਆ ਤੋਂ ਇਲਾਵਾ ।ਪੰਥ ਦੀ ਖਾਲਸਾਈ ਹੋਂਦ ਨੂੰ ਬਰਕਰਾਰ ਰੱਖਣ ਲਈ ਅਹਿਮ ਵਿਚਾਰਾਂ ਉਪਰੰਤ ਭਾਈ ਵਡਾਲਾ ਵੱਲੋਂ 21 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਏਕਤਾ ਦੀ ਕੀਤੀ ਜਾਣ ਵਾਲੀ ਅਰਦਾਸ ਚ ਸ਼ਾਮਲ ਹੋਣ ਲਈ ਸੱਦਾ ਪੱਤਰ ਵੀ ਦਿੱਤਾ ਗਿਆ।ਜਿਕਰਯੋਗ ਹੈ ਕਿ ਪੰਥਕ ਸਫਾ ਵਿਚ ਇੰਨਾਂ ਦੋਨਾਂ ਧਾਰਮਿਕ ਆਗੂਆਂ ਦੀ ਹੋਈ ਮੁਲਾਕਾਤ ਇਕ ਅਹਿਮ ਮੀਲ ਪੱਥਰ ਸਾਬਤ ਹੋਵੇਗੀ । ਭਾਈ ਵਡਾਲਾ ਵੱਲੋਂ ਜਥੇਦਾਰ ਸਾਹਿਬ ਨਾਲ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਵਿਚਾਰਾਂ ਦੌਰਾਨ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸੀ ਆਗੂਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਵਰਤੇ ਜਾਣ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।। ਇਸ ਸਿਆਸੀ ਗਲਬੇ ਨੂੰ ਗੁਰਦੁਆਰਾ ਪ੍ਰਬੰਧ ਵਿਚੋਂ ਬਾਹਰ ਕਰਨ ਲਈ ਸਾਂਝੀ ਰਣਨੀਤੀ ਬਣਾਉਣ ਦੇ ਸਾਰਥਿਕ ਸਿੱਟੇ ਨਿਕਲਣ ਦੀ ਉਮੀਦ ਬੱਝੀ ਹੈ। ਪੰਥਕ ਹਲਕਿਆਂ ਵਿਚ ਜਿਥੇ ਇਕ ਪਾਸੇ ਇਸ ਦੋਨਾਂ ਮਹਾਨ ਅਤੇ ਸਤਿਕਾਰਤ ਸ਼ਖ਼ਸੀਅਤਾਂ ਦੇ ਅਚਨਚੇਤੀ ਮਿਲਾਪ ਨਾਲ ਖ਼ੁਸ਼ੀ ਦੀ ਲਹਿਰ ਹੈ, ਉਥੇ ਦੂਸਰੇ ਪੱਖੋਂ ਵਿਰੋਧੀਆਂ ਦੀ ਰਾਤ ਦੀ ਨੀਂਦ ਅਤੇ ਦਿਨ ਦਾ ਚੈਨ ਖੰਭ ਲਗਾ ਕੇ ਉਡਿਆ ਪਿਆ ਹੈ ਉਹ ਹਰ ਹੀਲੇ 21 ਫਰਵਰੀ ਨੂੰ 12 ਵਜੇ ਸਿੱਖ਼ਾਂ ਦੇ ਸਿਰਮੌਰ ਪਾਵਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੰਥਕ ਏਕਤਾ ਦੀ ਕੀਤੀ ਜਾਣ ਵਾਲੀ ਅਰਦਾਸ ਤੋਂ ਬੁਖਲਾ ਕੇ ਹਰ ਹੀਲੇ ਇਸ ਨੂੰ ਅਸਫ਼ਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਭਰੋਸੇਯੋਗ ਸੂਤਰਾਂ ਮੁਤਾਬਕ ਜਿਉਂ ਜਿਉਂ 21ਫਰਵਰੀ ਦਾ ਦਿਨ ਨਜ਼ਦੀਕ ਆ ਰਿਹਾ ਹੈ ਤਿਉਂ ਤਿਉਂ ਸੰਗਤਾਂ ਵਿੱਚ ਚਾਅ ਵੱਧਦਾ ਜਾ ਰਿਹਾ ਹੈ। ਇਸ ਪ੍ਰਭਾਵਸ਼ਾਲੀ ਮੀਟਿੰਗ, ਮਿਲਣੀ ਮੌਕੇ ਹੋਰਨਾਂ ਤੋਂ ਇਲਾਵਾ
ਭਾਈ ਲਾਭ ਸਿੰਘ ਬਰਾੜ, ਭਾਈ ਇਕਬਾਲ ਸਿੰਘ ਮਨਾਵਾਂ ਆਦਿ ਹਾਜ਼ਰ ਸਨ।
No comments:
Post a Comment