ਅੰਮ੍ਰਿਤਸਰ 13 ਜੂਨ ( ਮਨਿੰਦਰ ਸਿੰਘ ਢਿੱਲੋ ਅਜੇ ਕੁਮਾਰ ਸ਼ਿੰਗਾਰੀ )ਮਾਣਯੋਗ ਪੁਲਿਸ ਕਮਿਸ਼ਨਰ ਸ੍ਰੀ ਰਣਜੀਤ ਸਿੰਘ ਢਿੱਲੋਂ IPS ਜੀ ਦੀਆ ਹਦਾਇਤਾ ਅਨੁਸਾਰ ਸ੍ਰੀ ਪ੍ਰਭਜੋਤ ਸਿੰਘ ਵਿਰਕ ਪੀ.ਪੀਐਸ ਵਧੀਕ ਡਿਪਟੀ ਕਮਿਸਨਰ ਪੁਲਿਸ ਅੰਮ੍ਰਿਤਸਰ-2 ਜੀ ਅਤੇ ਸ੍ਰੀ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ ਸਹਾਇਕ ਕਮਿਸਨਰ ਪੁਲਿਸ (ਉਤਰੀ) ਅੰਮ੍ਰਿਤਸਰ ਸ਼ਹਿਰ ਅਤੇ ਐਸ.ਆਈ ਪਲਵਿੰਦਰ ਸਿੰਘ ਮੁੱਖ ਅਫਸਰ ਨੂੰ ਉਸ ਸਮੇ ਕਾਮਯਾਬੀ ਮਿਲੀ ਜਦੋ ਤਕਨੀਕ ਤੌਰ ਤੇ ਕੀਤੀ ਗਈ ਉਕਤ ਮੁਕਦਮਾ ਦੀ ਤਫਤੀਸ
ਦੌਰਾਨ ਮੁਕੱਦਮਾ ਹਜਾ ਵਾਰਦਾਤ ਕਰਨ ਵਾਲੇ ਉਕਤ ਦੋਸ਼ੀਆਂ ਦੀ ਸ਼ਨਾਖਤ ਕਰਕੇ ਇੰਨਾ ਨੂੰ ਗ੍ਰਿਫਤਾਰ ਕਰਕੇ ਖੋਹ ਸ਼ੁਦਾ ਸੋਨਾ ਕ੍ਰੀਬ 02 ਤੋਲਾ, ਇਕ ਡੰਮੀ ਪਿਸਟਲ, ਵਾਰਦਾਤ ਸਮੇਂ ਵਰਤੀ ਗਈ ਐਕਟਿਵਾ ਬ੍ਰਾਮਦ ਕੀਤੀ ਗਈ। ਦੋਸ਼ੀਆਂ ਖਿਲਾਫ ਪਹਿਲਾ ਤੋਂ ਹੀ ਵੱਖ ਵੱਖ ਥਾਣਿਆ ਵਿਚ ਮੁਕੱਦਮੇ ਦਰਜ ਹਨ।ਇਹ ਮੁਕਦਮਾ ਮੁਦਈ ਵਲੋ ਦਰਜ ਰਜਿਸਟਰ ਕਰਵਾਇਆ ਗਿਆ ਕਿ ਉਹ ਮਿਤੀ 22-05-2024 ਨੂੰ ਵਕਤ ਕਰੀਬ 2:45 PM, ਉਹ ਆਪਣੇ ਕੰਮ ਤੋ ਆਪਣੀ ਐਕਟਿਵਾ ਨੰਬਰੀ PB02-DL-3786 ਰੰਗ ਚਿੱਟਾ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤਾ ਜੱਦ ਉਹ ਆਪਣੇ ਘਰ ਦੇ ਨਜਦੀਕ ਪੁੱਜਾ ਤਾ ਉਸ ਦੇ ਪਿੱਛੋ ਦੀ ਦੋ ਮੋਨੇ ਨੋਜਵਾਨ ਆਪਣੀ ਐਕਟਿਵਾ ਰੰਗ ਗਰੇਅ ਤੇ ਸਵਾਰ ਹੋ ਕੇ ਆਏ । ਜਿਨਾ ਨੇ ਉਸ ਦੇ ਅੱਗੇ ਆਪਣੀ ਐਕਟਿਵਾ ਲਗਾ ਦਿੱਤੀ ।ਜੋ ਐਕਟਿਵਾ ਦੇ ਪਿਛੇ ਬੈਠੇ ਨੋਜਵਾਨ ਨੇ ਆਪਣੀ ਡੱਬ ਵਿੱਚੋ ਪਿਸਟਲ ਕੱਢ ਕੇ ਉਸ ਪਰ ਤਾਣ ਦਿੱਤਾ ਅਤੇ ਉਸ ਦੇ ਗੱਲ ਵਿੱਚ ਪਾਈ ਸੋਨੇ ਦੀ ਚੈਨ ਨੂੰ ਝਪਟ ਮਾਰ ਕੇ ਖੋਹ ਲਈ ਅਤੇ ਉਸ ਨੂੰ ਕਹਿਣ ਲੱਗੇ ਕਿ ਆਪਣੀ ਉਗਲ ਵਿੱਚ ਪਹਿਨੀ ਸੋਨੇ ਦੀ ਮੁੰਦਰੀ ਉਤਾਰ ਕੇ ਦੇ ਜਿਸਤੇ ਉਸ ਵੱਲੋਂ ਪਿਸਤੋਲ ਦੇ ਡਰ ਤੋਂ ਆਪਣੇ ਸੱਜੇ ਹੱਥ ਵਿੱਚ ਪਹਿਨੀ ਮੁੰਦਰੀ ਸੋਨਾ ਉਤਾਰ ਕੇ ਉਹਨਾ ਦੇ ਹਵਾਲੇ ਕੀਤੀ ਅਤੇ ਇਹਨਾ ਵੱਲੋ ਉਸਨੂੰ ਕਿਹਾ ਕਿ ਉਸ ਦੇ ਪਾਸ ਜੋ ਰਕਮ ਹੈ ਉਹ ਉਨ੍ਹਾਂ ਦੇ ਹਵਾਲੇ ਕਰ ਦੇ,ਜਿਸ ਤੇ ਉਸ ਨੇ ਆਪਣੇ ਪਾਸ ਮੌਜੂਦ ਪਰਸ ਉਹਨਾ ਦੇ ਹਵਾਲੇ ਕਰ ਦਿੱਤਾ। ਜੋ ਪਰਸ ਵਿੱਚੋ ਉਹਨਾ ਵੱਲੋ ਪੈਸੇ ਕੱਢ ਕੇ ਬਾਕੀ ਖਾਲੀ ਪਰਸ ਉਸ ਨੂੰ ਵਾਪਸ ਕਰ ਦਿੱਤਾ । ਉਸ ਦੇ ਪਰਸ ਵਿੱਚ ਕਰੀਬ 7000/-ਰੁਪਏ ਨਗਦੀ ਸੀ। ਜੋ ੳਸੁ ਦੀ ਇੱਕ ਸੋਨੇ ਦੀ ਚੈਨ,ਇੱਕ ਸੋਨੇ ਦੀ ਮੁੰਦਰੀ ਅਤੇ 7000/- ਰੁਪਏ ਨਗਦੀ ਨੂੰ ਉਕਤ ਨਾਮਲੂਮ ਵਿਅਕਤੀ ਵੱਲੋ ਪਿਸਟਲ ਦਾ ਡਰ ਦਿਖਾ ਕੇ ਖੋਹ ਕੇ ਆਪਣੀ ਐਕਟਿਵਾ ਰੰਗ ਗਰੇਅ ਪਰ ਸਵਾਰ ਹੋ ਕੇ ਵਾਪਸ ਉਸੇ ਰਸਤੇ ਨੂੰ ਦੋੜ ਗਏ। ਜਿਸ ਤੇ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।
No comments:
Post a Comment