ਇਲਾਕੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਸੇਠ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ
ਜੰਡਿਆਲਾ ਗੁਰੂ , ਕੰਵਲਜੀਤ ਸਿੰਘ ਲਾਡੀ , ਪਿੰਡ ਵਡਾਲਾ ਜੌਹਲ ਦੇ ਵਸਨੀਕ ਤੇ

ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਸਾਬਕਾ ਡਾਇਰੈਕਟਰ ਅਤੇ ਪਿੰਡ ਵਡਾਲਾ ਜੌਹਲ ਦੇ ਮੈਂਬਰ ਪੰਚਾਇਤ ਸਵਿੰਦਰ ਸਿੰਘ ਸੇਠ, ਬਲਬੀਰ ਸਿੰਘ ਸੇਠ ਦੇ ਪਿਤਾ ਤੇ ਅਜੀਤ ਸਿੰਘ ਸੇਠ ਦੇ ਛੋਟੇ ਭਰਾ ਸ੍ਰ. ਬਲਦੇਵ ਸਿੰਘ ਸੇਠ ਜੋ ਕੁਝ ਦਿਨ ਪਹਿਲਾਂ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ਼ ਸਨ, ਦੀ ਅੰਤਿਮ ਅਰਦਾਸ, ਸ਼ਰਧਾਂਜਲੀ ਸਮਾਗਮ ਤੇ ਅਖੰਡ ਪਾਠ ਸਾਹਿਬ ਦੇ ਭੋਗ ਤੇ ਗੁਰਦੁਆਰਾ ਭਗਵਾਨ ਸਰ ਵਿਖੇ ਪਾਏ ਗਏ। ਇਸ ਮੌਕੇ ਕੀਰਤਨ ਜਥੇ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਮਾਤਾ ਜਗੀਰ ਕੌਰ ਮੀਰਾਂਕੋਟ ( ਵਡਾਲਾ ਜੌਹਲ ) ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਟੱਕਰ ਜਾਣੀਆਂ,
ਕਿਲਾ ਅਨੰਦਗੜ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ, ਡਾ. ਸਤਨਾਮ ਸਿੰਘ ਬਾਬਾ ਅਨੰਦ ਗੜ ਕਿਲਾ, ਪਿੰਡ ਮੇਹਰਬਾਨ ਪੁਰਾ ਦੇ ਸਰਪੰਚ ਜਗਜੀਤ ਸਿੰਘ ਜੋਗੀ, ਪ੍ਰਧਾਨ ਨਵਤੇਜ ਸਿੰਘ ਅਮਰਕੋਟ, ਐਸਡੀਐਮ ਗੁਰਵਿੰਦਰ ਸਿੰਘ ਜੌਹਲ, ਐਸਡੀਐਮ ਜਗਦੀਸ਼ ਸਿੰਘ ਜੌਹਲ, ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਜਾਣੀਆਂ, ਚੇਅਰਮੈਨ ਗੁਰਭੇਜ ਸਿੰਘ ਵਡਾਲਾ ਜੌਹਲ, ਸਰਪੰਚ ਦਿਲਬਾਗ ਸਿੰਘ ਜੌਹਲ, ਮਨਜਿੰਦਰ ਸਿੰਘ ਮੰਨਾ, ਅਜਮੇਰ ਸਿੰਘ, ਚੇਅਰਮੈਨ ਰਾਣਾ ਜੰਡ, ਪਿੰਡ ਮਾਨਾਂਵਾਲਾ ਦੇ ਸਰਪੰਚ ਸੁਖਰਾਜ ਸਿੰਘ ਰੰਧਾਵਾ, ਡਾ. ਜਸਬੀਰ ਸਿੰਘ ਜੌਹਲ, ਜਥੇਦਾਰ ਸਤਵਿੰਦਰ ਸਿੰਘ ਜੌਹਲ, ਸਾਬਕਾ ਡੀਐਸਪੀ ਸਵਿੰਦਰ ਸਿੰਘ ਜੌਹਲ, ਸੁਰਿੰਦਰ ਸਿੰਘ ਰੰਧਾਵਾ, ਸਾਬਕਾ ਡੀਐਸਪੀ ਬਚਿੱਤਰ ਸਿੰਘ ਜੌਹਲ, ਆਤਮਜੀਤ ਸਿੰਘ ਕਨੇਡਾ, ਪਲਵਿੰਦਰ ਸਿੰਘ ਨੰਬਰਦਾਰ, ਡਾ. ਦਲੇਰ ਸਿੰਘ ਜੌਹਲ, ਸਰਪੰਚ ਸਰਪ੍ਰੀਤ ਸਿੰਘ ਸਰਕਾਰੀਆ, ਸਰਪੰਚ ਦੀਦਾਰ ਸਿੰਘ ਬੱਲ, ਥਾਣੇਦਾਰ ਰਣਜੀਤ ਸਿੰਘ ਬੱਲ, ਕੋਆਰਡੀਨੇਟਰ ਡਾ.ਲਖਵਿੰਦਰ ਸਿੰਘ ਬੰਡਾਲਾ, ਰਾਜਬੀਰ ਸਿੰਘ ਵਡਾਲੀ ਡੋਗਰਾਂ, ਕਲਾਕਾਰ ਦੇਵ ਜੌਹਲ, ਪੰਜਾਬ ਸਿੰਘ ਜੌਹਲ, ਰਾਜਬੀਰ ਸਿੰਘ ਨਾਮਧਾਰੀ, ਬਾਬਾ ਕਰਮਬੀਰ ਸਿੰਘ, ਹਰਵਿੰਦਰ ਸਿੰਘ, ਸੁਖਵੰਤ ਸਿੰਘ ਕਾਲਾ ਸਿਪਾਹੀ, ਸੁਰਿੰਦਰ ਸਿੰਘ ਹੇਅਰ, ਥਾਣੇਦਾਰ ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਝੰਡ, ਰਛਪਾਲ ਸਿੰਘ ਮੇਹਰਬਾਨ ਪੁਰਾ, ਜਸਮੇਰ ਸਿੰਘ ਹੇਅਰ ਤੋਂ ਇਲਾਵਾ ਸੰਮੂਹ ਪੱਤਰਕਾਰ ਭਾਈਚਾਰੇ ਅਤੇ ਇਲਾਕੇ ਦੀਆਂ ਕਈ ਹੋਰ ਧਾਰਮਿਕ, ਸਿਆਸੀ, ਸਮਾਜ ਸੇਵੀ ਸ਼ਖਸੀਅਤਾਂ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਵਾ. ਬਲਦੇਵ ਸਿੰਘ ਸੇਠ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਦੁੱਖੀ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਕਿਹਾ।
No comments:
Post a Comment