Thursday, February 20, 2025

ਪੁਰਾਤਨ ਗੁਰਮਤਿ ਸੰਗੀਤ ਦੇ ਕੇਂਦਰ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਏ

 

ਲੁਧਿਆਣਾ (ਵਿਕਰਮ  ਸੈਣੀ) ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੇ ਕੇਂਦਰ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਹਫਤਾਵਾਰੀ ਨਾਮ ਅਭਿਆਸ ਸਮਾਗਮ ਦੌਰਾਨ ਸਤਸੰਗਤ ਦੀ ਮਹੱਤਤਾ ਸਮਝਾਉਂਦਿਆਂ ਫ਼ੁਰਮਾਇਆ ਕਿ ਸਤਸੰਗਤ ਨੂੰ ਸੱਚਖੰਡ, ਬੈਕੁੰਠ ਆਦਿ ਨਾਵਾਂ ਨਾਲ ਵੀ ਸਲਾਹਿਆ ਗਿਆ ਹੈ। ਸਤਸੰਗਤ ਦੀ ਪ੍ਰਾਪਤੀ ਉਪਰੰਤ ਜੀਵ ਨੂੰ, ਜਗਿਆਸੂ ਨੂੰ ਹੋਰ ਪ੍ਰਾਪਤੀਆਂ ਦੀ ਲੋੜ ਨਹੀਂ ਰਹਿੰਦੀ। ਸਤਸੰਗਤ ਵਿੱਚ ਆਉਣ ਵਾਲਾ ਅਨੰਦ ਬਾਕੀ ਸਾਰੇ ਸੁੱਖਾਂ ਨਾਲੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ। ਸਤਸੰਗਤ ਵਿੱਚ ਆਉਣ ਨਾਲ ਮਨੁੱਖ ਦਾ ਜੀਵਨ ਅੰਦਰੋਂ ਅਤੇ ਬਾਹਰੋਂ ਨਿਰਮਲ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਜੋ ਪੰਜ ਚੋਰ ਕਾਮ-ਕ੍ਰੋਧ -ਲੋਭ-ਮੋਹ ਅਤੇ ਅਹੰਕਾਰ ਹਨ। ਇਹ ਮਨੁੱਖ ਜੀਵ ਦੇ ਆਤਮਿਕ ਗੁਣਾਂ ਦੀ ਪੂੰਜੀ ਲੁੱਟਦੇ ਰਹਿੰਦੇ ਹਨ। ਉਨ੍ਹਾਂ ਜੋਰ ਦਿੰਦੀਆਂ ਕਿਹਾ ਕਿ ਸਤਸੰਗਤ ਕਰਨ ਨਾਲ ਹਉਮੈ ਦੀ ਮੈਲ ਉਤਰਦੀ ਹੈ ਅਤੇ ਅਠਾਹਠ ਤੀਰਥਾਂ ਦੇ ਇਸ਼ਨਾਨ ਬਰਾਬਰ ਮੰਨਿਆ ਗਿਆ ਹੈ। ਸੰਸਾਰ ਨੂੰ ਭਵਨਿਧ ਮੰਨ ਕੇ ਇਸ ਤੋਂ ਪਾਰ ਉਤਰਨ ਦਾ ਇੱਕੋ ਇੱਕ ਸਾਧਨ ਸਤਸੰਗਤ ਹੈ। ਇਸ ਲਈ ਜਦੋਂ ਤੱਕ ਮਨੁੱਖ ਇਹਨਾਂ ਤਿੰਨ ਗੁਣਾ ਰਜੋ-ਤਮੋ- ਸਤੋ ਵਿਚ ਵਿਚਰਦਾ ਹੈ ਉਦੋਂ ਤੱਕ ਜੀਵਨ ਦੇ ਮਨੋਰਥ ਵਾਲੀ ਪ੍ਰਾਪਤੀ ਕਰਨਾ ਮੁਸ਼ਕਿਲ ਹੈ। ਸੰਸਾਰ ਦੇ ਮਿਲਾਪ ਨਾਲ ਤੁਰੀਆ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਤੁਰੀਆ ਅਵਸਥਾ ਜਾਂ ਸਹਿਜ ਪਦ ਇਕ ਸੰਤੁਲਿਤ ਅਵਸਥਾ ਹੈ। ਸੰਤੁਲਤ ਜੀਵਨ ਹੀ ਸੰਤੁਲਨ ਪ੍ਰਾਪਤੀ ਹੀ ਜੀਵਨ ਮਨੋਰਥ ਹੈ। ਬਾਬਾ ਜੀ ਨੇ ਸਮਝਾਇਆ ਕਿ ਸਿੱਖ ਨੂੰ ਰੋਜਾਨਾ ਸਤਸੰਗਤ ਵਿੱਚ ਜਾਣ ਦਾ ਆਦੇਸ਼ ਹੈ। ਵੱਡੀ ਗਿਣਤੀ 'ਚ ਜੁੜੀਆਂ ਸੰਗਤਾਂ ਨੇ ਮਹਾਂਪੁਰਸ਼ਾਂ ਦੀ ਰਸਨਾ ਚੋਂ ਹੋਏ ਪ੍ਰਵਚਨਾਂ ਦਾ ਲਾਹਾ ਲਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ

No comments:

Post a Comment